Saturday, June 25, 2016

Chappar Chiri Victory Memorial‬ - Fateh Burj - Best Leader Of Punjab

Chappar Chiri Victory Memorial‬ - Fateh Burj

Chappar Chiri Victory Memorial‬

ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨੇ 700 ਸਾਲਾਂ ਦੇ ਮੁਗਲ ਰਾਜ ਨੂੰ ਖਤਮ ਕਰਕੇ ਖਾਲਸਾ ਰਾਜ ਦਾ ਮੁੱਢ ਬੰਨਿਆ ਸੀ। ਸਿੱਖ ਇਤਿਹਾਸ 'ਚ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਨੂੰ ਸਿਜਦਾ ਕਰਨ ਲਈ ਪੰਜਾਬ ਸਰਕਾਰ ਵੱਲੋਂ ਉਹਨਾਂ ਦੇ 300ਵੇਂ ਸ਼ਹੀਦੀ ਦਿਹਾੜੇ ਨੂੰ ਜਾਹੋ-ਜਲਾਲ ਨਾਲ ਮਨਾਉਣ ਦੀਆਂ ਤਿਆਰੀਆਂ ਕੀਤੀਆਂ ਗਈਆਂ ਹਨ। ਇਹੀ ਨਹੀਂ, ਸਿੱਖ ਜਰਨੈਲ ਦੀ ਜ਼ਿੰਦਗੀ ਅਤੇ ਫ਼ਲਸਫ਼ੇ ਨੂੰ ਅੱਜ ਦੀ ਨੌਜਵਾਨ ਪੀੜੀ ਤੱਕ ਪਹੁੰਚਾਉਣ ਲਈ ਚੱਪੜ ਚਿੜੀ ਵਿਖੇ ਸਥਿਤ ਬਾਬਾ ਬੰਦਾ ਸਿੰਘ ਬਹਾਦਰ ਜੰਗੀ ਯਾਦਗਾਰ 'ਚ 25 ਜੂਨ ਨੂੰ ਸ਼ਾਮ 7 ਤੋਂ 8 ਵਜੇ ਤੱਕ ਇੱਕ ਅਦਭੁਤ ਲੇਜ਼ਰ ਸ਼ੋਅ ਕਰਵਾਇਆ ਜਾਵੇਗਾ। ਇਹ ਲੇਜ਼ਰ ਸ਼ੋਅ ਆਪਣੇ ਆਪ 'ਚ ਵਿਲੱਖਣ ਹੋਵੇਗਾ ਅਤੇ ਸਿੱਖਾਂ ਦੇ ਅਮੀਰ ਤੇ ਸ਼ਾਨਾਮੱਤੇ ਇਤਿਹਾਸ ਨੂੰ ਬਿਆਨ ਕਰੇਗਾ। ‪#‎BabaBandaSinghBahadur‬

Baba Banda Singh Bahadur

Fateh Burj

ਸਿੱਖ ਕੌਮ ਦੇ ਮਹਾਨ ਜਰਨੈਲ ਬੰਦਾ ਸਿੰਘ ਬਹਾਦਰ ਜੀ ਨੇ 18ਵੀਂ ਸਦੀ ਦੇ ਸ਼ੁਰੂ 'ਚ ਚੱਪੜ ਚਿੜੀ ਵਿੱਚ ਸੂਬਾ ਸਰਹੰਦ ਵਜ਼ੀਰ ਖਾਨ ਨੂੰ ਹਰਾ ਕੇ 700 ਸਾਲ ਤੋਂ ਜਾਰੀ ਮੁਗਲ ਹਕੂਮਤ ਨੂੰ ਖਤਮ ਕਰਕੇ ਖਾਲਸਾ ਰਾਜ ਦੀ ਨੀਂਹ ਰੱਖੀ ਸੀ। ਸਿੱਖ ਕੌਮ ਦੀਆਂ ਅਗਲੀਆਂ ਪੀੜੀਆਂ ਨੂੰ ਮਹਾਨ ਜੇਤੂ ਜਰਨੈਲ ਦੀ ਲਾਸਾਨੀ ਸ਼ਹਾਦਤ ਤੋਂ ਜਾਣੂ ਕਰਵਾਉਣ ਲਈ ਪੰਜਾਬ ਸਰਕਾਰ ਨੇ ਚੱਪੜ ਚਿੜੀ 'ਚ 20 ਏਕੜ ਰਕਬੇ ਵਿੱਚ 46 ਕਰੋੜ ਦੀ ਲਾਗਤ ਨਾਲ ਸਮਾਰਕ ਬਣਾਇਆ ਹੈ ਜਿਸ 'ਚ 328 ਫੁੱਟ ਉਚਾ ਤਿੰਨ ਮੰਜ਼ਿਲਾ 'ਫਤਿਹ ਬੁਰਜ' ਬਣਾਇਆ ਗਿਆ ਹੈ ਜੋ ਭਾਰਤ ਦਾ ਸਭ ਤੋਂ ਉਚਾ ਮੀਨਾਰ ਹੈ। ਰਿਕਾਰਡ 11 ਮਹੀਨਿਆਂ 'ਚ ਤਿਆਰ ਇਸ ਬੁਰਜ ਦੀ ਪਹਿਲੀ ਮੰਜ਼ਿਲ 67 ਫੁੱਟ ਉਚੀ ਹੈ ਜਿਹੜੀ ਸਮਾਣੇ ਦੀ ਲੜਾਈ ਦੀ ਯਾਦਗਾਰ ਹੈ, ਦੂਜੀ ਮੰਜ਼ਿਲ ਸਢੌਰਾ ਦੀ ਲੜਾਈ ਨੂੰ ਸਮਰਪਿਤ ਹੈ ਜਿਸਦੀ ਉਚਾਈ 117 ਫੁੱਟ ਹੈ ਅਤੇ ਤੀਜੀ ਮੰਜ਼ਿਲ 220 ਫੁੱਟ ਉਚੀ ਹੈ ਜਿਹੜੀ ਕਿ ਸਰਹੰਦ ਦੀ ਲੜਾਈ ਦੀ ਯਾਦਗਾਰ ਹੈ। ਇਹ ਮੀਨਾਰ ਬੇਇਨਸਾਫ਼ੀ ਖਿਲਾਫ਼ ਅਵਾਜ਼ ਬੁਲੰਦ ਕਰਨ ਦੀ ਵੀ ਪ੍ਰੇਰਨਾ ਦਿੰਦਾ ਹੈ।

Best Leader Of Punjab

A tribute to the great warrior Banda Singh Bahadur who ended the 700-years old Mughal tyranny, Fateh Burj has been raised at a cost of Rs 46.02 crores as a monument hailing one of the most respected Sikh warriors. The 328 feet high Fateh Burj, highest Burj in the country, is a befitting tribute to mark the victory and is dedicated to establishment of Sikh Misls in 1711. Besides a museum that records the history related to Baba Banda Singh Bahadur, a war field has been created on 20 acres ‪#‎AkalisforPunjab‬ ‪#‎SirhindFatehDiwas‬








No comments:

Post a Comment